ਘਰੋਂ ਬੇਦਖ਼ਲ ਕੀਤੇ ਜਾ ਰਹੇ ਹੋ? ਮਦਦ ਪਾਓ!

ਆਪਣੇ ਨੇੜੇ ਦੇ ਕਿਰਾਏ ਤੇ ਸਹਾਇਤਾ ਪ੍ਰੋਗਰਾਮਾਂ ਅਤੇ ਹੋਰ ਸਹਾਇਤਾ ਲੱਭੋ

 

ਤੁਸੀਂ ਫੇਰ ਵੀ ਕਿਰਾਇਆ ਸਹਾਇਤਾ ਲਈ ਅਰਜ਼ੀ ਦੇ ਸਕਦੇ ਹੋ!

ਜੇ ਤੁਸੀਂ ਕਿਰਾਇਆ ਵਾਪਸ ਦੇਣਾ ਹੈ ਅਤੇ ਤੁਹਾਡੀ ਆਮਦਨ ਘੱਟ ਹੈ, ਤਾਂ ਕਿਰਾਏ ਦੀ ਸਹਾਇਤਾ ਉਪਲਬਧ ਹੈ। ਤੁਹਾਡੀ ਕਾਉਂਟੀ ਵਿੱਚ ਕਿਰਾਇਆ ਸਹਾਇਤਾ ਅਤੇ ਹੋਰ ਮਦਦ ਮੁਹੱਈਆ ਕਰਨ ਵਾਲੀਆਂ ਸੰਸਥਾਵਾਂ ਨੂੰ ਲੱਭਣ ਲਈ ਹੇਠਾਂ ਆਪਣੀ ਕਾਉਂਟੀ ਚੁਣੋ। *ਨੋਟ: ਨੋਰਥਵੈਸਟ ਜਸਟਿਸ ਪ੍ਰੋਜੈਕਟ ਕਿਰਾਇਆ ਸਹਾਇਮੁਹੱਈਆ ਨਹੀਂ ਕਰਦਾ, ਪਰ ਸੂਚੀਬੱਧ ਸੰਸਥਾਵਾਂ ਕਰਦੀਆਂ ਹਨ।

ਕਿਰਾਇਆ ਸਹਾਇਤਾ ਹਰ ਕਿਸੇ ਦੀ ਮਦਦ ਕਰਨ ਲਈ ਹੈ, ਭਾਵੇਂ ਤੁਹਾਡੀ ਨਾਗਰਿਕਤਾ ਜਾਂ ਇਮੀਗ੍ਰੇਸ਼ਨ ਸਥਿਤੀ ਕੋਈ ਵੀ ਹੋਵੇ। ਕਿਰਾਇਆ ਸਹਾਇਤਾ ਲਈ ਅਰਜ਼ੀ ਦੇਣ ਨਾਲ ਤੁਹਾਡੇ ਵੱਲੋਂ ਫਾਈਲ ਕੀਤੀ ਗਈ ਕਿਸੇ ਵੀ ਇਮੀਗ੍ਰੇਸ਼ਨ ਅਰਜ਼ੀ ਵਿੱਚ ਕੋਈ ਰੁਕਾਵਟ ਨਹੀਂ ਪਵੇਗੀ।

 

ਆਪਣੀ ਕਾਊ॑ਟੀ ਚੁਣੋ:

[COUNTY DROPDOWN LIST HERE]

ਤਾਜ਼ਾ ਖ਼ਬਰਾਂ

ਰਾਜ ਅਤੇ    ਸੰਘੀ ਬੇਦਖਲੀ ਸੁਰੱਖਿਆਵਾਂ ਸਮਾਪਤ ਹੋ ਗਈਆਂ ਹਨ। ਹੁਣ ਕਿਰਾਏਦਾਰਾਂ ਲਈ ਬੇਦਖਲੀ ਵਿਰੁੱਧ ਸੁਰੱਖਿਆ    ਵਜੋਂ ਸੰਘੀ (ਸੈਂਟਰਜ਼ ਫੌਰ ਡਿਜ਼ੀਜ਼ ਕੰਟਰੋਲ ਜਾਂ    CDC) ਬੇਦਖਲੀ ਰੋਕ ਉਪਲਬਧ ਨਹੀਂ ਹੈ। ਸੰਯੁਕਤ ਰਾਜ ਦੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ    CDC ਕੋਲ ਦੇਸ਼ ਵਿਆਪੀ ਬੇਦਖਲੀ ਰੋਕ (ਬੇਦਖਲੀਆਂ ‘ਤੇ ਰੋਕ) ਜਾਰੀ ਕਰਨ ਦਾ ਅਧਿਕਾਰ ਨਹੀਂ ਹੈ।    CDC ਘੋਸ਼ਣਾ ਪੱਤਰ ਨੂੰ ਨਾ ਭਰੋ।

 

ਰਾਜ ਬੇਦਖਲੀ ਸੁਰੱਖਿਆਵਾਂ ਹੁਣ ਕਿਰਿਆਸ਼ੀਲ ਨਹੀਂ ਹਨ।

ਵਾਸ਼ਿੰਗਟਨ ਰਾਜ ਬੇਦਖਲੀ ਰੋਕ ਦੀ ਮਿਆਦ 30 ਜੂਨ 2021 ਨੂੰ ਸਮਾਪਤ ਹੋ ਗਈ ਹੈ। ਇਸ ਤੋਂ ਬਾਅਦ ਗਵਰਨਰ ਨੇ “ਬ੍ਰਿਜ਼ (bridge)” ਨਾਮ ਦੇ ਇੱਕ ਅਰਜ਼ੀ ਕਨੂੰਨ (ਐਲਾਨ) ਨੂੰ ਜਾਰੀ ਕੀਤਾ। ਇਸ “ਬ੍ਰਿਜ਼” ਘੋਸ਼ਣਾ ਪੱਤਰ ਨੇ ਕੁਝ ਰਾਜ ਵਿਆਪੀ ਬੇਦਖਲੀ ਸੁਰੱਖਿਆਵਾਂ ਮੁਹੱਈਆ ਕੀਤੀਆਂ ਹਨ। ਪਰ ਇਹ ਸੁਰੱਖਿਆਵਾਂ 31 ਅਕਤੂਬਰ 2021 ਨੂੰ ਸਮਾਪਤ ਹੋ ਗਈਆਂ ਹਨ।

ਜੇਕਰ ਤੁਸੀਂ ਕਿਰਾਇਆ ਵਾਪਸ ਦੇਣਾ ਹੈ, ਤਾਂ ਵੀ ਤੁਹਾਡੇ ਮਕਾਨ-ਮਾਲਕ ਵੱਲੋਂ ਅਜੇ ਵੀ ਤੁਹਾਨੂੰ ਇੱਕ ਵਾਜਬ ਮੁੜ-ਭੁਗਤਾਨ ਪਲਾਨ ਦੀ ਪੇਸ਼ਕਸ਼ ਕਰਨੀ ਲਾਜ਼ਮੀ ਹੈ। ਅਤੇ ਉਨ੍ਹਾਂ ਵੱਲੋਂ ਤੁਹਾਨੂੰ ਈਵੀਕਸ਼ਨ ਰੈਜ਼ੋਲਿਊਸ਼ਨ ਪਾਇਲਟ ਪ੍ਰੋਗਰਾਮ (ERPP) ਰਾਹੀਂ ਵਿਚੋਲਗੀ ਦਾ ਮੌਕਾ ਦੇਣਾ ਲਾਜ਼ਮੀ ਹੈ। ਜੇ ਤੁਹਾਡੇ ਹਾਲਾਤ ਬੇਦਖਲੀ ਵਾਲੇ ਹਨ, ਤਾਂ 1-855-657-8387’ ਤੇ ਕਾਲ ਕਰੋ। ਜਾਂ  CLEAR*ਆਨਲਾਈਨ ਨਾਲ  ਆਨਲਾਈਨ ਅਰਜ਼ੀ ਦਿਓ

ਮੁੜ-ਭੁਗਤਾਨ ਪਲਾਨਾਂ ਬਾਰੇ ਹੋਰ ਜਾਣਨ, ਨਮੂਨਾ ਪਲਾਨਾਂ ਨੂੰ ਦੇਖਣ ਅਤੇ ਇਹ ਪਤਾ ਲਗਾਓ ਕਿ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਵਧੀਕ ਸਥਾਨਕ ਸੁਰੱਖਿਆਵਾਂ ਹਨ ਜਾਂ ਨਹੀਂ, ਇਹ ਸਭ ਦੇਖਣ ਲਈ ਕੋਰੋਨਾਵਾਇਰਸ (COVID-19) ‘ਤੇ ਜਾਓ: ਕੀ ਹੁਣ ਮੇਰਾ ਮਕਾਨ-ਮਾਲਕ ਮੈਨੂੰ ਕੱਢ ਸਕਦਾ ਹੈ?

 

1 ਜਨਵਰੀ 2022 ਤੱਕ ਕੋਈ ਲੇਟ ਫ਼ੀਸ ਨਹੀਂ।

ਮਕਾਨ ਮਾਲਕਾਂ ਨੂੰ 1 ਮਾਰਚ 2020 ਤੋਂ 31 ਦਸੰਬਰ 2021 ਤੱਕ ਕਿਸੇ ਵੀ ਸਮੇਂ ਕਿਰਾਏਦਾਰਾਂ ਤੋਂ ਲੇਟ ਫ਼ੀਸ ਵਸੂਲਣ ਦੀ ਇਜਾਜ਼ਤ ਨਹੀਂ ਹੈ।

 

 

 

Last Review and Update: Nov 02, 2021
Was this information helpful?
Back to top